ਮੋਹਾਲੀ: ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਪੰਜਾਬ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਕਿਸ ਮੂੰਹ ਨਾਲ ਦੇਸ਼ ਦੀ ਜਨਤਾ ਤੋਂ ਵੋਟਾਂ ਮੰਗਣਗੇ। ਦੇਸ਼ ਦੀ ਜਨਤਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹੁਣ ਮੂੰਹ ਨਹੀਂ ਲਗਾਉਣਗੇ, ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਬੇਨਕਾਬ ਹੋ ਚੁੱਕਾ ਹੈ। ਇਹ ਗੱਲਾਂ ਉਹਨਾਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਦੇ ਮੋਹਾਲੀ ਗ੍ਰਹਿ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਤੇ ਉਹਨਾਂ ਦੇ ਨਾਲ ਕਿਸਾਨ ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਡੀ.ਐਸ. ਵਿਰਕ ਵੀ ਮੌਜੂਦ ਸਨ।
ਦਰਸ਼ਨ ਸਿੰਘ ਨੈਨੇਵਾਲ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਦੇਸ਼ ਨੂੰ ਲੁੱਟਿਆ, ਰੱਜ ਕੇ ਭ੍ਰਿਸ਼ਟਾਚਾਰ ਕੀਤਾ, ਦੇਸ਼ ਨੂੰ ਬਰਬਾਦ ਕੀਤਾ, ਜਿਸ ਕੇਜਰੀਵਾਲ ਨੇ ਕਾਂਗਰਸ ਤੋਂ ਦੇਸ਼ ਬਚਾਉਣ ਦੀ ਲੜਾਈ ਦੱਸ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਸੱਦਾ ਦੇਕੇ ਦਿੱਲੀ ਦੀ ਸੱਤਾ ਹਾਂਸਲ ਕੀਤੀ, ਹੁਣ ਉਹੀ ਕੇਜਰੀਵਾਲ ਦਿਲੀ ‘ਚ ਆਮ ਆਦਮੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਮੋਢੀ ਬਣਿਆ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਾਂਚ ਏਜੰਸੀਆਂ ਦੇ ਘੇਰੇ ‘ਚ ਹੈI ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਹੁਣ ਦੇਸ਼ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ? ਲੋਕ ਪੁੱਛਣਗੇ ਕਿ ਕੀ ਹੁਣ ਕਾਂਗਰਸ ਪਾਰਟੀ ਭ੍ਰਿਸ਼ਟ ਨਹੀਂ ਹੈ? ਕੀ ਮਜਬੂਰੀ ਹੈ ਕਿ ਕਾਂਗਰਸ ਨਾਲ ਗੱਠਜੋੜ ਕਰਨਾ ਪਿਆ? ਉਹਨਾ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ਤੇ ਜਿੱਤ ਹਾਸਲ ਕਰੇਗੀ। ਉਹਨਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਵੱਡੇ ਵੱਡੇ ਝੂਠ ਬੋਲਦਾ ਹੈ, ਝੂਠੇ ਦੋਸ਼ ਲਗਾਉਂਦਾ ਹੈ ਤੇ ਬਾਅਦ ਵਿੱਚ ਅਦਾਲਤਾਂ ਵਿੱਚ ਮੁਆਫ਼ੀਆਂ ਮੰਗਦਾਂ ਹੈ।
ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਭਾਜਪਾ ਤੇ ਐਨਡੀਏ 400 ਤੋਂ ਵੱਧ ਲੋਕਸਭਾ ਦੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਦੀ ਅਗੁਵਾਈ ਵਿੱਚ ਕੇਂਦਰ ‘ਚ ਬੀਜੇਪੀ ਸਰਕਾਰ ਬਨਾਏਗੀ ਅਤੇ ਨਰਿੰਦਰ ਮੋਦੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
+ There are no comments
Add yours