ਰੋਟਰੀ ਕਲੱਬ ਚੰਡੀਗੜ ਸੈਟਰਲ ਵੱਲੋਂ ਚੰਡੀਗੜ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਮੁਫਤ ਨਕਲੀ ਅੰਗ ਲਗਾਉਣ ਦਾ ਮੈਗਾ ਕੈਂਪ ਲਗਾਇਆ ਗਿਆ।

ਚੰਡੀਗੜ (ਸੁਰੇਂਦਰ ਰਨਾ) 24 ਸਤੰਬਰਰੋ ਟਰੀ ਕਲੱਬ ਚੰਡੀਗੜ ਸੈਟਰਲ ਦੇ ਪ੍ਰਧਾਨ ਸੁਨੀਲ ਕਾਂਸਲ ਦੀ ਪ੍ਰਧਾਨਗੀ ਹੇਠ ਤੇ ਪ੍ਰੋਜੈਕਟ ਚੇਅਰਮੈਨ ਆਰ ਐਸ਼ ਚੀਮਾ ਦੀ ਦੇਖ ਰੇਖ ਹੇਠ ਚੰਡੀਗੜ ਵੈਲਫੇਅਰ ਟਰੱਸਟ ਦੇ ਫਾਉਡਰ ਸਤਿਨਾਮ ਸਿੰਘ ਸੰਧੂ ਦੇ ਸਹਿਯੋਗ ਨਾਲ ਨਕਲੀ ਅੰਗ ਲਗਾਉਣ ਦਾ ਮੈਗਾ ਕੈਂਪ ਸੈਕਟਰ 39 ਚੰਡੀਗੜ ਵਿਖੇ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 73 ਵੇ ਜਨਮ ਦਿਵਸ ਮੋਕੇ ਤੇ ਸੇਵਾ ਪਖਵਾੜਾ ਮਨਾਇਆ ਗਿਆ।ਇਹ ਜਾਣਕਾਰੀ ਕਲੱਬ ਮੈਂਬਰ ਹਰਦੇਵ ਸਿੰਘ ਉੱਭਾ ਨੇ ਦਿੱਤੀ ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ 178 ਲੋੜਬੰਦਾ ਦੇ ਨਕਲੀ ਹੱਥ ਅਤੇ 143 ਲੋਕਾਂ ਦੇ ਨਕਲੀ ਲੱਤਾਂ ਬਿਲਕੁੱਲ ਮੁਫਤ ਲਗਾਈਆ ਗਈਆਂ ।ਹੁਣ ਤੱਕ ਕਲੱਬ ਵੱਲੋਂ ਲੱਗਭੱਗ 2350 ਲੋੜਵੰਦਾ ਦੇ ਅੰਗ ਲਗਾਏ ਜਾ ਚੁੱਕੇ ਹਨ ।ਇਸ ਮੋਕੇ ਦੇ ਰੋਟਰੀ ਕਲੱਬ ਚੰਡੀਗੜ ਸੈਟਰਲ ਦੇ ਸੈਕਟਰੀ ਵੈਬੂ ਭਟਨਾਗਰ ,ਅਸੀਸ ਮਿੱਡਾ,ਐਸ਼ ਪੀ ਓਹਜਾ ,ਜਗਦੀਸ ਬਾਂਸਲ,ਐਚ ਐਸ ਸੱਗੂ ,ਅਰਡੀਐਸ ਰਿਆੜ,ਐਨ ਐਸ ਔਲ਼ਖ ,ਜੇਐਸ ਮਿਨਹਾਸ ,ਹਰੀਸ਼ ਗੁਪਤਾ,ਡੀਐਸ਼ ਸੈਨੀ ,ਅਨਿਲ ਸ਼ਰਮਾ ,ਬਚਿੱਤਰ ਸਿੰਘ ,ਵੇਦ ਪ੍ਰਕਾਸ਼ ਸ਼ਰਮਾ ,ਐਡਵੋਕੇਟ ਕਰਨ ਕਾਪੂਰ ,ਦਿਵਜ ਨੰਦਾ ,ਦੀਪਤੀ ਓਹਜਾ ,ਡਾਕਟਰ ਵੰਦਨਾ ਮਿੱਡਾ,ਬਲਜੀਤ ਸੰਧੂ ,ਕਵਿਤਾ ਕਾਂਸਲ ,ਸ਼ਸ਼ੀ ਗੁਪਤਾ ,ਭੁਪਿੰਦਰ ਕਪੂਰ ,ਤਜਿੰਦਰ ਸੈਨੀ ,ਸ਼ੁਮਨ ਸ਼ਰਮਾ ,ਅਜੀਤ ਚੀਮਾ ,ਰਾਜ ਸਿੰਗਲਾ ,ਸੰਜੀਵ ਮੰਗਲਾ ਆਦਿ ਕਲੱਬ ਮੈਂਬਰ ਹਾਜਰ ਸਨ ।

You May Also Like

More From Author

+ There are no comments

Add yours